ਪਾਵਰਕੱਟ ਕਾਰਨ ਲੱਖਾਂ ਦਾ ਕੈਮੀਕਲ ਪ੍ਰੋਸੈਸ ਦੌਰਾਨ ਬਰਬਾਦ

ਪਾਵਰਕੱਟ ਕਾਰਨ ਲੱਖਾਂ ਦਾ ਕੈਮੀਕਲ ਪ੍ਰੋਸੈਸ ਦੌਰਾਨ ਬਰਬਾਦ
View on original source
Category: Financial
Share
Archive
Like
ਪਾਵਰਕੱਟ ਨੇ ਇੰਡਕਸ਼ਨ ਫਰਨੇਸ ਨੂੰ ਪਹੁੰਚਾਇਆ ਨੁਕਸਾਨ, ਲੱਖਾਂ ਰੁਪਏ ਦਾ ਕੈਮੀਕਲ ਪ੍ਰੋਸੈਸ ਦੌਰਾਨ ਹੋਇਆ ਬਰਬਾਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਵਧਦੀ ਗਰਮੀ ਦੇ ਨਾਲ ਬਿਜਲੀ ਦੀ ਖਪਤ ਵਧਣ ਕਾਰਨ ਪਾਵਰਕਾਮ ਵੱਲੋਂ ਪਿਛਲੇ ਦਿਨਾਂ ਤੋਂ ਇੰਡਸਟਰੀ 'ਚ ਚਾਰ-ਚਾਰ ਘੰਟਿਆਂ ਦੇ ਪਾਵਰਕੱਟ ਲਗਾਏ ਜਾ ਰਹੇ ਹਨ। ਪਾਵਰਕੱਟ ਕਾਰਨ ਹਰ ਇੰਡਸਟਰੀ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਆਰਡਰ ਸਮੇਂ ਸਿਰ ਪੂਰੇ ਨਹੀਂ ਹੋ ਰਹੇ, ਜਦਕਿ ਮਜ਼ਦੂਰਾਂ ਦੀਆਂ ਨਾਈਟ ਸ਼ਿਫਟਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਹਰ ਇੰਡਸਟਰੀ ਕਰੀਬ 30 ਫੀਸਦੀ ਮਾਰਜਿਨ 'ਤੇ ਕੰਮ ਕਰਦੀ ਹੈ। ਇਸ ਦੌਰਾਨ ਸਭ ਤੋਂ ਵੱਧ ਨੁਕਸਾਨ ਇੰਡਕਸ਼ਨ ਫਰਨੇਸ ਨੂੰ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਵਰਕੱਟ ਦੌਰਾਨ ਹਰੇਕ ਇੰਡਕਸ਼ਨ ਫਰਨੇਸ ਨੂੰ ਇਕ ਤੋਂ ਤਿੰਨ ਲੱਖ ਰੁਪਏ ਤੱਕ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਉਦਯੋਗਪਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੰਡਸਟਰੀ ਲਈ ਕੰਮ ਕਰਨਾ ਮੁਸ਼ਕਲ ਹੋ ਰਿਹਾ ਹੈ, ਇਸ ਲਈ ਬਿਜਲੀ ਦੀ ਸਪਲਾਈ ਨਿਰਵਿਘਨ ਕੀਤੀ ਜਾਵੇ। --------------------------- ਜਲੰਧਰ ਦੀ ਇੰਡਸਟਰੀ 'ਚ 300 ਤੋਂ ਵੱਧ ਇੰਡਕਸ਼ਨ ਫਰਨੇਸ ਇੰਡਕਸ਼ਨ ਫਰਨੇਸ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਬਿਜਲੀ ਦੀ ਖਪਤ ਸਭ ਤੋਂ ਵੱਧ ਹੁੰਦੀ ਹੈ। ਜਲੰਧਰ ਦੀ ਇੰਡਸਟਰੀ 'ਚ 300 ਤੋਂ ਵੱਧ ਇੰਡਕਸ਼ਨ ਫਰਨੇਸ ਹਨ। ਉਦਯੋਗਿਕ ਸੰਗਠਨਾਂ ਮੁਤਾਬਕ ਜਲੰਧਰ 'ਚ 500 ਕੇਵੀ ਦੇ 165 ਇੰਡਕਸ਼ਨ, 200 ਕੇਵੀ ਦੇ 70 ਇੰਡਕਸ਼ਨ, 100 ਕੇਵੀ ਦੇ 65 ਇੰਡਕਸ਼ਨ, ਦੋ ਟਨ ਸਮਰੱਥਾ ਵਾਲੇ 7 ਇੰਡਕਸ਼ਨ ਤੇ ਪੰਜ ਟਨ ਸਮਰੱਥਾ ਵਾਲੇ 2 ਇੰਡਕਸ਼ਨ ਫਰਨੇਸ ਹਨ। ------------------------------- ਬਿਜਲੀ ਕੱਟ ਨਾਲ ਠੰਢਾ ਹੋ ਜਾਂਦੈ ਲੋਹਾ : ਸੂਬਾ ਸਿੰਘ ਇੰਡਸਟਰੀਅਲ ਅਸਟੇਟ ਐਕਸਟੈਂਸ਼ਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੂਬਾ ਸਿੰਘ ਨੇ ਕਿਹਾ ਕਿ ਪਾਵਰਕੱਟ ਕਾਰਨ ਸਭ ਤੋਂ ਵੱਧ ਨੁਕਸਾਨ ਇੰਡਸਟਰੀ ਦੇ ਫਰਨੇਸ ਨੂੰ ਹੋ ਰਿਹਾ ਹੈ। ਹੁਣ ਤੱਕ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਲੋਹੇ ਦੀ ਭੱਠੀ 'ਚ ਲੋਹਾ ਪਿਘਲਾਇਆ ਜਾਂਦਾ ਹੈ। ਬਿਜਲੀ ਚਲੀ ਜਾਣ ਕਾਰਨ ਲੋਹਾ ਠੰਢਾ ਹੋ ਜਾਂਦਾ ਹੈ। ਇਸ ਨੂੰ ਦੁਬਾਰਾ ਪ੍ਰੋਸੈਸ ਕਰਨ ਲਈ ਮੁੜ ਬਿਜਲੀ ਦੀ ਖਪਤ ਕਰਨੀ ਪੈਂਦੀ ਹੈ। ਜੇ ਜਨਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਦਾ ਵਾਧੂ ਖਰਚਾ ਵੀ ਇੰਡਸਟਰੀ 'ਤੇ ਪੈਂਦਾ ਹੈ। ---------------------------- ਪਾਵਰਕੱਟ ਦੀ ਸੂਚਨਾ 24 ਘੰਟੇ ਪਹਿਲਾਂ ਦਿੱਤੀ ਜਾਵੇ : ਵਿਕਟਰ ਵਿਕਟਰ ਟੂਲਜ਼ ਦੇ ਐੱਮਡੀ ਅਸ਼ਵਨੀ ਵਿਕਟਰ ਨੇ ਕਿਹਾ ਕਿ ਸ਼ਹਿਰ ਦੀਆਂ ਕਈ ਇੰਡਸਟਰੀਆਂ ਨੇ ਇੰਡਕਸ਼ਨ ਫਰਨੇਸ ਲਗਾਈਆਂ ਹੋਈਆਂ ਹਨ। ਜੇ ਬਿਜਲੀ ਨਹੀਂ ਹੋਵੇਗੀ ਤਾਂ ਕੰਮ ਕਿਵੇਂ ਚੱਲੇਗਾ। ਪਾਵਰਕੱਟ ਨੇ ਇੰਡਸਟਰੀ ਦਾ ਵਾਧੂ ਖਰਚਾ ਵਧਾ ਦਿੱਤਾ ਹੈ। ਆਰਡਰ ਸਮੇਂ ਸਿਰ ਪੂਰੇ ਕਰਨ ਲਈ ਇੰਡਸਟਰੀਅਲ ਡੀਜ਼ਲ ਦੀ ਖਪਤ ਵਧ ਗਈ ਹੈ, ਜਿਸ ਦਾ ਸਿੱਧਾ ਬੋਝ ਇੰਡਸਟਰੀ 'ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰਕੱਟ ਲਗਾਉਣ ਦੀ ਸੂਚਨਾ ਘੱਟੋ-ਘੱਟ 24 ਘੰਟੇ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਿਫਟਾਂ ਵਿੱਚ ਲੋੜੀਂਦਾ ਬਦਲਾਅ ਕੀਤਾ ਜਾ ਸਕੇ।

(0)Comments

 

A note on cookies

Newshunt uses essential cookies to keep you signed in and to remember your language and country, so the site works the way you expect. With your permission, we'd also like to use analytics cookies to understand how people use Newshunt and improve it over time.

Accepting only affects analytics. To learn more, view our Privacy Policy or Terms & Conditions.