Mohali News : ਚਾਰ ਪੁਲਿਸ ਮੁਲਾਜ਼ਮਾਂ ਸਮੇਤ ਪੰਜ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, ਗਾਇਕ ਪਰਮੀਸ਼ ਵਰਮਾ ਤੇ ਦੋਸਤ 'ਤੇ ਗੋਲ਼ੀਬਾਰੀ ਦਾ

Mohali News : ਚਾਰ ਪੁਲਿਸ ਮੁਲਾਜ਼ਮਾਂ ਸਮੇਤ ਪੰਜ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, ਗਾਇਕ ਪਰਮੀਸ਼ ਵਰਮਾ ਤੇ ਦੋਸਤ 'ਤੇ ਗੋਲ਼ੀਬਾਰੀ ਦਾ
View on original source
Category: Politics
Share
Archive
Like
ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀਆਂ ਵੱਲੋਂ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਅਤੇ ਉਸ ਦੇ ਦੋਸਤ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਮੁਹਾਲੀ ਅਦਾਲਤ ਨੇ ਸੁਣਵਾਈ 'ਚ ਦੇਰੀ ਹੋਣ ਕਾਰਨ 3 ਏਐੱਸਆਈ ਅਤੇ ਇਕ ਐੱਸਆਈ ਸਮੇਤ ਪੰਜ ਜਣਿਆਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀਆਂ ਵੱਲੋਂ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਅਤੇ ਉਸ ਦੇ ਦੋਸਤ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਮੁਹਾਲੀ ਅਦਾਲਤ ਨੇ ਸੁਣਵਾਈ 'ਚ ਦੇਰੀ ਹੋਣ ਕਾਰਨ 3 ਏਐੱਸਆਈ ਅਤੇ ਇਕ ਐੱਸਆਈ ਸਮੇਤ ਪੰਜ ਜਣਿਆਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਅਦਾਲਤ ਵੱਲੋਂ ਤੈਅ ਕੀਤੀ ਗਈ ਤਾਰੀਕ ਲਈ ਗਵਾਹ ਗੁਰਕੀਰਤ ਸਿੰਘ, ਐੱਸਆਈ ਮਲਕੀਤ ਸਿੰਘ, ਏਐੱਸਆਈ ਜਸਪਾਲ ਸਿੰਘ, ਏਐੱਸਆਈ ਸੇਵਾ ਸਿੰਘ ਅਤੇ ਏਐੱਸਆਈ ਸੁਖਪਾਲ ਸਿੰਘ ਵਿਰੁੱਧ ਇਹ ਵਾਰੰਟ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਸ ਕੇਸ 'ਚ ਅਹਿਲਮਦ ਵੱਲੋਂ ਵੀ ਕੋਈ ਕਾਰਵਾਈ ਜਾਰੀ ਨਹੀਂ ਕੀਤੀ ਗਈ। ਇਸ ਲਈ ਅਹਿਲਮਦ ਨੂੰ ਭਵਿੱਖ 'ਚ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਅਤੇ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹਾ ਨਾ ਕਰਨ 'ਤੇ ਉਸ ਵਿਰੁੱਧ ਵੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਜਾਰੀ ਕੀਤੀ ਜਾ ਰਹੀ ਕਾਰਵਾਈ ਦੀ ਪਾਲਣਾ ਯਕੀਨੀ ਬਣਾਉਣ ਵਾਸਤੇ ਅਦਾਲਤ ਨੇ ਡੀਆਈਜੀ (ਰੋਪੜ ਰੇਂਜ) ਨੂੰ ਵੀ ਪੱਤਰ ਭੇਜਿਆ ਹੈ। ਸਰਕਾਰੀ ਧਿਰ ਦੀ ਲਾਪਰਵਾਹੀ ਅਤੇ ਗ਼ੈਰ-ਗੰਭੀਰ ਰਵੱਈਏ ਕਾਰਨ ਕੇਸ ਵਿਚ ਹੋ ਰਹੀ ਬੇਲੋੜੀ ਦੇਰੀ ਨੂੰ ਦੇਖਦੇ ਹੋਏ ਪ੍ਰੋਸੀਕਿਊਸ਼ਨ ਨੂੰ ਆਖ਼ਰੀ ਮੌਕਾ ਦਿੱਤਾ ਗਿਆ ਹੈ ਤਾਂ ਜੋ ਨਿਸ਼ਚਿਤ ਮਿਤੀ 'ਤੇ ਆਪਣੀ ਸਾਰੀ ਗਵਾਹੀ ਅਤੇ ਸਬੂਤ ਮੁਕੰਮਲ ਕੀਤੇ ਜਾ ਸਕਣ। ਕਾਬਿਲੇਗੌਰ ਹੈ ਕਿ ਇਹ ਮਾਮਲਾ ਸਾਲ 2018 ਦਾ ਹੈ, ਜਦੋਂ ਮੁਹਾਲੀ ਦੇ ਸੈਕਟਰ-91 ਕੋਲ ਗੈਂਗਸਟਰਾਂ ਵੱਲੋਂ ਮੰਗੀ ਗਈ ਫ਼ਿਰੌਤੀ ਨਾ ਦੇਣ ਦੇ ਚੱਲਦਿਆਂ ਗਾਇਕ ਪਰਮੀਸ਼ ਵਰਮਾ ਅਤੇ ਉਸ ਦੇ ਦੋਸਤ 'ਤੇ ਅੰਨ੍ਹਵਾਹ ਗੋਲ਼ੀਆਂ ਚਲਾ ਦਿੱਤੀਆਂ ਗਈਆਂ ਸਨ। ਘਟਨਾ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਲੰਬੇ ਸਮੇਂ ਤੋਂ ਚੱਲ ਰਹੀ ਅਦਾਲਤੀ ਪ੍ਰਕਿਰਿਆ ਵਿਚ ਗਵਾਹਾਂ ਦੇ ਸਮੇਂ ਸਿਰ ਹਾਜ਼ਰ ਨਾ ਹੋਣ ਕਰਕੇ ਹੁਣ ਅਦਾਲਤ ਨੇ ਇਹ ਸਖ਼ਤ ਕਦਮ ਚੁੱਕਿਆ ਹੈ।

(0)Comments

 

A note on cookies

Newshunt uses essential cookies to keep you signed in and to remember your language and country, so the site works the way you expect. With your permission, we'd also like to use analytics cookies to understand how people use Newshunt and improve it over time.

Accepting only affects analytics. To learn more, view our Privacy Policy or Terms & Conditions.