Video : ਸਵਾਲ ਪੁੱਛਣ ਵਾਲੇ ਗਰੀਬ ਵਿਅਕਤੀ ਦੀ ਮੌਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਦਾ ਆਪ ਸਰਕਾਰ 'ਤੇ ਵੱਡਾ ਹਮਲਾ, ਮ੍ਰਿਤਕ ਗੁਲਜ਼ਾਰ ਸਿੰਘ ਦੀ ਵੀਡੀਓ ਕੀਤੀ ਜਾਰੀ

Video : ਸਵਾਲ ਪੁੱਛਣ ਵਾਲੇ ਗਰੀਬ ਵਿਅਕਤੀ ਦੀ ਮੌਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਦਾ ਆਪ ਸਰਕਾਰ 'ਤੇ ਵੱਡਾ ਹਮਲਾ, ਮ੍ਰਿਤਕ ਗੁਲਜ਼ਾਰ ਸਿੰਘ ਦੀ ਵੀਡੀਓ ਕੀਤੀ ਜਾਰੀ
View on original source
Category: Politics
Share
Archive
Like
ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਇੱਕ ਲਾਈਵ ਪ੍ਰਸਾਰਨ ਦੌਰਾਨ ਦਿੜਬਾ ਹਲਕੇ ਦੇ ਪਿੰਡ ਤੂਰ ਵਣਜਾਰਾ ਦੇ ਇੱਕ ਗਰੀਬ ਵਿਅਕਤੀ ਗੁਲਜ਼ਾਰ ਸਿੰਘ ਦੀ ਮੌਤ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਥਾਨਕ ਪੰਚਾਇਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਇੱਕ ਲਾਈਵ ਪ੍ਰਸਾਰਨ ਦੌਰਾਨ ਦਿੜਬਾ ਹਲਕੇ ਦੇ ਪਿੰਡ ਤੂਰ ਵਣਜਾਰਾ ਦੇ ਇੱਕ ਗਰੀਬ ਵਿਅਕਤੀ ਗੁਲਜ਼ਾਰ ਸਿੰਘ ਦੀ ਮੌਤ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਥਾਨਕ ਪੰਚਾਇਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਚੰਨੀ ਨੇ ਦੱਸਿਆ ਕਿ ਬੀਤੇ ਦਿਨੀਂ ਵਿੱਤ ਮੰਤਰੀ ਹਰਪਾਲ ਚੀਮਾ ਪਿੰਡ ਦੇ ਦੌਰੇ 'ਤੇ ਸਨ, ਜਿੱਥੇ ਗੁਲਜ਼ਾਰ ਸਿੰਘ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ 'ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਉਸ ਦਾ ਪੁੱਤਰ ਚਿੱਟੇ (ਨਸ਼ੇ) ਦੀ ਲਤ ਦਾ ਸ਼ਿਕਾਰ ਹੈ ਅਤੇ ਘਰ ਦਾ ਸਾਮਾਨ ਵੇਚ ਚੁੱਕਾ ਹੈ। ਉਸ ਨੇ ਪੁੱਛਿਆ ਸੀ ਕਿ ਜੇਕਰ ਸਰਕਾਰ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ, ਤਾਂ ਇਹ ਨਸ਼ਾ ਕਿੱਥੋਂ ਮਿਲ ਰਿਹਾ ਹੈ? ਪੁਲਿਸ ਕਾਰਵਾਈ ਅਤੇ ਖੁਦਕੁਸ਼ੀ ਦਾ ਦੋਸ਼ ਚੰਨੀ ਅਨੁਸਾਰ, ਇਸ ਸਵਾਲ ਤੋਂ ਬਾਅਦ ਵਿੱਤ ਮੰਤਰੀ ਦੀ ਕਥਿਤ ਸ਼ੈਅ 'ਤੇ ਪੁਲਿਸ ਅਤੇ ਸਰਪੰਚ ਵੱਲੋਂ ਗੁਲਜ਼ਾਰ ਸਿੰਘ 'ਤੇ ਦਬਾਅ ਪਾਇਆ ਗਿਆ। ਪੁਲਿਸ ਦੀ ਕਾਰਵਾਈ ਅਤੇ ਡਰ ਦੇ ਮਾਰੇ ਗੁਲਜ਼ਾਰ ਸਿੰਘ ਨੇ ਸਲਫਾਸ ਨਿਗਲ ਲਈ। ਇਲਾਜ ਵਿੱਚ ਅਣਗਹਿਲੀ ਦੇ ਗੰਭੀਰ ਦੋਸ਼ ਉਹਨਾਂ ਕਿਹਾ ਕਿ ਪੀੜਤ ਨੂੰ ਪਹਿਲਾਂ ਸੰਗਰੂਰ, ਫਿਰ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਬਾਅਦ ਵਿੱਚ ਡੀ.ਐੱਮ.ਸੀ. ਲੁਧਿਆਣਾ ਲਿਆਂਦਾ ਗਿਆ। ਨਾ ਉਹਨਾਂ ਦੋਸ਼ ਲਗਾਇਆ ਕਿ ਸਰਕਾਰੀ ਦਬਾਅ ਕਾਰਨ ਪੁਲਿਸ ਨੇ ਉਸ ਦਾ ਠੀਕ ਤਰ੍ਹਾਂ ਇਲਾਜ ਨਹੀਂ ਹੋਣ ਦਿੱਤਾ, ਜਿਸ ਕਾਰਨ ਉਸ ਨੇ ਡੀ.ਐੱਮ.ਸੀ. ਲੁਧਿਆਣਾ ਵਿਖੇ ਦਮ ਤੋੜ ਦਿੱਤਾ। ਵੀਡੀਓ ਬਿਆਨ ਅਤੇ ਚੰਨੀ ਦਾ ਐਲਾਨ ਮੌਤ ਤੋਂ ਪਹਿਲਾਂ ਗੁਲਜ਼ਾਰ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੀ ਮੌਤ ਲਈ ਹਰਪਾਲ ਚੀਮਾ, ਪੁਲਿਸ ਪ੍ਰਸ਼ਾਸਨ ਅਤੇ ਪਿੰਡ ਦੇ ਸਰਪੰਚ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਖੁਦ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਜਾ ਰਹੇ ਹਨ ਅਤੇ ਇਸ ਮਾਮਲੇ ਨਾਲ ਸਬੰਧਤ ਸਾਰੇ ਵੀਡੀਓ ਸਬੂਤ ਜਨਤਕ ਕਰ ਰਹੇ ਹਨ ਤਾਂ ਜੋ ਸਰਕਾਰ ਦੇ "ਝੂਠੇ ਬਦਲਾਅ" ਅਤੇ ਧੱਕੇਸ਼ਾਹੀ ਦਾ ਸੱਚ ਸਾਹਮਣੇ ਆ ਸਕੇ।

(0)Comments

 

A note on cookies

Newshunt uses essential cookies to keep you signed in and to remember your language and country, so the site works the way you expect. With your permission, we'd also like to use analytics cookies to understand how people use Newshunt and improve it over time.

Accepting only affects analytics. To learn more, view our Privacy Policy or Terms & Conditions.